ਪੰਜਾਬ : ਸ਼ਰਾਬ ਦੇ ਠੇਕੇਦਾਰ ਨੂੰ ਗੈਂਗਸਟਰਾਂ ਦੇ ਨਾਂ ਤੇ ਆ ਰਹੀਆਂ ਧਮਕੀਆਂ, ਆਡੀਓ ਆਈ ਸਾਮਣੇ

kroshan257
1 Min Read

ਬਟਾਲਾ : ਸ਼ਰਾਬ ਦੇ ਠੇਕਿਆਂ ਤੇ ਹੋ ਰਹੇ ਪੈਟਰੋਲ ਬੰਬ ਦੇ ਅਟੈਕ ਮਗਰੋਂ ਅੱਜ ਸ਼ਰਾਬ ਠੇਕੇਦਾਰ ਰਜਿੰਦਰਾ ਵਾਇਨ ਦੇ ਜਰਨਲ ਮੈਨੇਜਰ ਗੁਰਪ੍ਰੀਤ ਸਿੰਘ ਉਪਲ ਨੇ ਪਤਰਕਾਰਾਂ ਨਾਲ ਗੱਲ ਬਾਤ ਦੋਰਾਨ ਕਿਹਾ ਕਿ ਸਾਡੇ ਕੋਲੋਂ ਵਿਦੇਸ਼ ਵਿੱਚ ਬੈਠੇ ਲੋਕ ਫਿਰੌਤੀ ਮੰਗ ਰਹੇ ਹਨ। ਸਾਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਜੋ ਫੋਨ ਆ ਰਹੇ ਹਨ ਉਹ ਵਿਦੇਸ਼ ਦੇ ਨੰਬਰਾਂ ਤੋਂ ਆ ਰਹੇ ਹਨ।

ਜਦੋਂ ਅਸੀਂ ਫਿਰੌਤੀ ਨਹੀਂ ਦਿਤੀ ਤੇ ਸਾਡੇ ਠੇਕਿਆਂ ਨੂੰ ਅੱਗ ਲਗਾਈ ਜਾ ਰਹੀ ਹੈ। ਸਾਡੇ ਕੁਝ ਮੁਲਾਜਮ ਡਰ ਦੇ ਨਾਲ ਕੰਮ ਹੀ ਛੱਡ ਗਏ ਹਨ। ਅਸੀਂ ਸਰਕਾਰ ਨੂੰ ਕਰੋੜਾ ਰੁਪਏ ਮਹੀਨਾ ਟੈਕਸ ਦਿੰਦੇ ਹਾਂ। ਸਰਕਾਰ ਸਾਡੀ ਮਦਦ ਕਰੇ ਸਾਡੀ ਜਾਣ ਮਾਲ ਦੀ ਰੱਖਿਆ ਕਰੇ। ਤਾਕੀ ਅਸੀਂ ਚੰਗੇ ਮਹੋਲ ਵਿੱਚ ਕਾਰੋਬਾਰ ਕਰ ਸਕੀਏ। ਮੇਰੇ ਤੇ ਵੀ ਕੁਝ ਸਮਾਂ ਪਹਿਲਾਂ ਗੋਲੀ ਚਲੀ ਸੀ। ਮੇਰੇ ਤੇ ਜਾਨਲੇਵਾ ਹਮਲਾ ਹੋਇਆ ਸੀ।

Share This Article
Leave a Comment

Leave a Reply

Your email address will not be published. Required fields are marked *