ਪਰਿਵਾਰ ਨੇ ਕਤਲ ਦੇ ਲਾਏ ਆਰੋਪ, ਪੁਲਿਸ ਕਰ ਰਹੀ ਜਾਂਚ
ਗੁਰਦਾਸਪੁਰ: ਬਟਾਲਾ ਪੁਲਿਸ ਦੇ ਅਧੀਨ ਪੈਂਦੇ ਹਲਕਾ ਫਤਿਹਗੜ ਚੂੜੀਆਂ ਦੇ ਨਜਦੀਕ ਪਿੰਡ ਮਹਦੀਪੁਰ ਦਾ ਵਿਅਕਤੀ ਜਗਤਾਰ ਸਿੰਘ ਉਰਫ ਬਿੱਟੂ ਪੁੱਤਰ ਕੁਰਸ਼ੀਦ ਮਸੀਹ ਜੋ ਪਿੱਛਲੇ 16 ਦਿਨਾਂ ਤੋਂ ਆਪਣੇ ਘਰੋਂ ਲਾਪਤਾ ਸੀ। ਜਿਸ ਦੀ ਦੇਰ ਸ਼ਾਮ ਪਿੰਡ ਦੇ ਛੱਪੜ ਵਿਚੋਂ ਲਾਸ਼ ਮਿਲੀ ਹੈ। ਓਥੇ ਹੀ ਪਰਿਵਾਰਕ ਮੈਬਰਾਂ ਨੇ ਪਿੰਡ ਦੇ ਹੀ 4 ਵਿਅਕਤੀਆਂ ਉਪਰ ਬਿੱਟੂ ਦਾ ਕਤਲ ਕਰਨ ਦੇ ਕਥਿਤ ਤੋਰ ਤੇ ਦੋਸ਼ ਲਗਾਏ ਹਨ।
ਇਸ ਸਬੰਧੀ ਮ੍ਰਿਤਕ ਬਿੱਟੂ ਦੇ ਭਰਾ ਮੁਖਤਾਰ ਮਸੀਹ ਤੇ ਲੜਕੇ ਸਾਜਨ ਮਸੀਹ ਅਤੇ ਭਾਬੀ ਤੋਸ਼ੀ ਨੇ ਪਿੰਡ ਦੇ ਹੀ ਕੁੱਝ ਵਿੱਅਕਤੀਆਂ ਉਪਰ ਕਥਿਤ ਤੋਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੀ 11 ਦਸੰਬਰ ਤੋਂ ਬਿੱਟੂ ਆਪਣੇ ਘਰੋਂ ਗਿਆ ਸੀ। ਜਿਸ ਨੂੰ ਇੱਕ ਵੀਡੀਓ ’ਚ ਪਿੰਡ ਦੇ ਰੰਧਾਵਾ ਪਰਿਵਾਰ ਦੇ ਘਰ ਵਿਆਹ‘ਚ ਜਾਗੋ ਸਮੇਂ ਦੇਖਿਆ ਗਿਆ ਸੀ। ਉਹ ਉਸ ਤੋਂ ਬਾਅਦ ਘਰ ਨਹੀਂ ਪਰਤਿਆ ਅਤੇ ਉਸਨੂੰ ਲੱਭਣ ਦੀ ਪੂਰੀ ਕੋਸ਼ੀਸ਼ ਕੀਤੀ। ਪਰ ਉਸ ਦਾ ਕੁੱਝ ਪਤਾ ਨਹੀਂ ਲੱਗਿਆ । ਬੀਤੀ ਸ਼ਾਮ ਕੁੱਝ ਵਿੱਅਕਤੀਆਂ ਨੇ ਉਨਾਂ ਨੂੰ ਦੱਸਿਆ ਕਿ ਉਨਾਂ ਦਾ ਬਿੱਟੂ ਛੱਪੜ’ਚ ਮ੍ਰਿਤਕ ਪਿਆ ਹੈ ਅਤੇ ਜੱਦ ਉਨਾਂ ਨੇ ਜਾ ਕੇ ਵੇਖਿਆ ਤਾਂ ਉਸ ਦੀ ਲਾਸ਼ ਛੱਪੜ’ਚ ਤੇਰ ਰਹੀ ਸੀ | ਮ੍ਰਿਤਕ ਦੇ ਉਕਤ ਪਰਿਵਾਰਕ ਮੈਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਜਗਤਾਰ ਮਸੀਹ ਦਾ ਪਿੰਡ ਦੇ ਹੀ ਰੰਧਾਵਾ ਪਰਿਵਾਰ ਦੇ ਵਿੱਅਕਤੀਆਂ ਨੇ ਕਤਲ ਕੀਤਾ ਹੈ ਅਤੇ ਉਨਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ|
ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐਸ ਪੀ ਅਤੇ ਐਸ ਐਚ ਓ ਅਮੋਲਕਦੀਪ ਸਿੰਘ ਮੋਕੇ ਤੇ ਪਹੰਚ ਗਏ ਅਤੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਸਬੰਧੀ ਐਸ.ਐਚ.ਓ ਅਮੋਲਕਦੀਪ ਸਿੰਘ ਨੇ ਕਿਹਾ ਕਿ ਉਨਾਂ ਨੂੰ ਪਿੰਡ ਮਹਦੀਪੁਰ ਦੇ ਛੱਪੜ’ਚ ਲਾਸ਼ ਹੋਣ ਦੀ ਖਬਰ ਮਿਲੀ ਸੀ ਅਤੇ ਉਨਾਂ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਮੁਢਲੀ ਤਫਤੀਸ਼’ਚ ਜਾਣਕਾਰੀ ਹਾਸਲ ਹੋਵੇਗੀ । ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।