ਪੰਜਾਬ : ਹੈਰੋਇਨ ਸਮੇਤ 2 ਆਰੋਪੀ ਗ੍ਰਿਫ਼ਤਾਰ, ਦੇਖੋ ਵੀਡਿਓ

kroshan257
2 Min Read

ਪਿਸਤੌਲ, 12 ਬੋਰ ਰਾਈਫ਼ਲ ਅਤੇ 8 ਕਾਰਤੂਸ ਬਰਾਮਦ

ਗੁਰਦਾਸਪੁਰ :  ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸੀ.ਆਈ.ਏ ਸਟਾਫ਼ ਗੁਰਦਾਸਪੁਰ ਨੇ ਦੋ ਮੁਲਜ਼ਮਾਂ ਨੂੰ 10 ਗ੍ਰਾਮ ਹੈਰੋਇਨ, ਇੱਕ ਪਿਸਤੌਲ 32 ਬੋਰ ਮੈਗਜ਼ੀਨ, 8 ਕਾਰਤੂਸ, ਇੱਕ ਸਿੰਗਲ ਬੈਰਲ 12 ਬੋਰ ਰਾਈਫ਼ਲ, ਇੱਕ ਕੰਪਿਊਟਰ ਕੰਢੇ ਅਤੇ, ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਦੋਸ਼ੀ ਸ਼ਹਿਰ ‘ਚ ਨਸ਼ਾ ਵੇਚਣ ਲਈ ਘੁੰਮ ਰਹੇ ਹਨ। ਜਿਸ ‘ਤੇ ਥਾਣਾ ਸਿਟੀ ਪੁਲਿਸ ਦੀ ਮਦਦ ਨਾਲ ਦੋਸ਼ੀ ਰਾਹੁਲ ਕੁਮਾਰ ਉਰਫ਼ ਕੱਟਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਬਾਬਾ ਬਾਲਕ ਨਾਥ ਕਲੋਨੀ ਗੁਰਦਾਸਪੁਰ ਅਤੇ ਸੋਨੂੰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨਾਥ ਚਾਟ ਵਾਲੀ ਗਲੀ ਗੁਰਦਾਸਪੁਰ ਨੂੰ ਮੋਟਰਸਾਈਕਲ ਨੰਬਰ ਪੀਬੀ 06 ਐਸ 7408 ਪਲਸਰ ਸਮੇਤ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੋਨੂੰ ਕੁਮਾਰ ਦੀ ਜੇਬ ‘ਚੋਂ ਪਲਾਸਟਿਕ ਦੇ ਲਿਫਾਫੇ ‘ਚ 10 ਗ੍ਰਾਮ ਹੈਰੋਇਨ ਅਤੇ ਉਸ ਦੇ ਕਬਜ਼ੇ ‘ਚੋਂ ਇਕ ਪਿਸਤੌਲ 32 ਬੋਰ ਦਾ ਮੈਗਜ਼ੀਨ ਅਤੇ 8 ਕਾਰਤੂਸ ਬਰਾਮਦ ਹੋਏ। ਇਸ ਦੌਰਾਨ ਰਾਹੁਲ ਕੁਮਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਕੰਪਿਊਟਰ ਕੰਢਾ, 3 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਸਿੰਗਲ ਬੈਰਲ 12 ਬੋਰ ਦੀ ਰਾਈਫਲ ਅਤੇ ਉਸਦਾ ਇਕ ਕਾਰਤੂਸ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਦੋਸ਼ੀ ਰਾਹੁਲ ਕੁਮਾਰ ਉਰਫ ਕੱਟਾ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿਚ 7 ਮੁਕੱਦਮੇ ਦਰਜ ਹਨ। ਉਹ ਦੋਵੇਂ ਜ਼ਮਾਨਤ ‘ਤੇ ਬਾਹਰ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਪਾਸੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਕਿਉਂਕਿ ਮੁਲਜ਼ਮ ਸੋਨੂੰ ਬਿਹਾਰ ਤੋਂ ਨਾਜਾਇਜ਼ ਅਸਲਾ ਲਿਆ ਕੇ ਲੰਬੇ ਸਮੇਂ ਤੋਂ ਇਲਾਕੇ ‘ਚ ਵੇਚਦਾ ਸੀ।

Share This Article
Leave a Comment

Leave a Reply

Your email address will not be published. Required fields are marked *