ਪੰਜਾਬ : IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਦੇ ਤਰਫੋਂ ਕੀਤੀ ਗਈ ਪ੍ਰੈਸ ਕਾਨਫਰੰਸ, ਦੇਖੋ ਵੀਡਿਓ

kroshan257
1 Min Read

ਬਠਿੰਡਾ : ਆਈ ਐਮ ਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਦੇ ਤਰਫੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੀਡੀਆ ਦੇ ਨਾਲ ਰੂਬਰੂ ਹੁੰਦੇ ਹੋਏ, ਇੰਡੀਅਨ ਮੈਡੀਕਲ ਐਸੋਸੀਏਸ਼ਨ ਬਠਿੰਡਾ ਪ੍ਰਧਾਨ ਨੇ ਦੱਸਿਆ ਕਿ ਪ੍ਰਾਈਵੇਟ ਡਾਕਟਰਾਂ ਨੂੰ ਆਏ ਦਿਨ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਹੁਣ ਡਾਕਟਰ ਬਰਦਾਸ਼ਤ ਨਹੀਂ ਕਰਨਗੇ। ਪਿਛਲੇ ਦਿਨੀ ਇੱਕ ਪ੍ਰਾਈਵੇਟ ਹੋਸਪਿਟਲ ਦੇ ਡਾਕਟਰ ਉੱਤੇ ਮਰੀਜ਼ ਅਤੇ ਉਸਦੇ ਰਿਸ਼ਤੇਦਾਰ ਜਥੇਬੰਦੀਆਂ ਤਰਫੋਂ ਜਬਰਨ ਇਲਾਜ ਦੌਰਾਨ ਲਿਤੇ ਗਏ ਗਏ ਪੈਸੇ ਵਾਪਸ ਮੁੜਾਏ ਗਏ। ਜਿਸ ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਿਰੋਧ ਕਰਦੀ ਹੈ।

ਇਸ ਸਬੰਧ ਦੇ ਵਿੱਚ ਬਠਿੰਡਾ ਦੇ ਐਮਐਲਏ ਜਗਰੂਪ ਸਿੰਘ ਗਿੱਲ ਨੂੰ ਮਿਲੇ ਅਤੇ ਇਸ ਸੰਬੰਧ ਦੇ ਵਿੱਚ ਐਸਐਸਪੀ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਮਰੀਜ਼ ਦੇ ਰਿਸ਼ਤੇਦਾਰ ਅਤੇ 40 ਦੇ ਕਰੀਬ ਅਣਪਛਾਤੇ ਲੋਕਾਂ ਦੇ ਖਿਲਾਫ ਬਠਿੰਡਾ ਪੁਲਿਸ ਕਾਰਵਾਈ ਕਰੇ ਅਤੇ ਜਬਰਦਸਤੀ ਦਬਾਅ ਹੇਠਾਂ ਡਾਕਟਰ ਸਾਹਿਬ ਤੋਂ ਲਿੱਤੇ ਗਏ 5 ਲੱਖ ਰੁਪਏ ਵਾਪਸ ਕਿਤੇ ਜਾਣ। ਅਗਰ ਇਸ ਤਰ੍ਹਾਂ ਹੀ ਪ੍ਰਾਈਵੇਟ ਡਾਕਟਰਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਰਹੀ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਹਮੇਸ਼ਾ ਪ੍ਰਾਈਵੇਟ ਡਾਕਟਰਾਂ ਦੇ ਨਾਲ ਹੈ ਅਤੇ ਹੁਣ ਉਹ ਵੀ ਇਸ ਦੇ ਖਿਲਾਫ ਕਰਨਾ ਪ੍ਰਦਰਸ਼ਨ ਲਾਵੇਗੀ।

Share This Article
Leave a Comment

Leave a Reply

Your email address will not be published. Required fields are marked *