ਪੰਜਾਬ : ਪੁਰਾਣੀ ਰੰਜਿਸ਼ ਦੇ ਚਲਦਿਆਂ ਹਮਲਾਵਰਾਂ ਨੇ ਕੀਤਾ ਹਮਲਾ, ਦੇੇਖੋ ਵੀਡਿਓ

kroshan257
3 Min Read

ਗੁਰੁਦਾਸਪੁਰ : 3 ਮਹੀਨੇ ਪਹਿਲਾਂ ਪਿੰਡ ਬਲਗਣ ‘ਚ ਬੱਚਿਆਂ ਦੀ ਆਪਸੀ ਲੜਾਈ ਕਾਰਨ ਦੋ ਪਰਿਵਾਰਾਂ ਵਿੱਚ ਹੋਈ ਰੰਜਿਸ਼ ਉਸ ਸਮੇਂ ਵੱਡੇ ਵਿਵਾਦ ਦਾ ਕਾਰਨ ਬਣ ਗਈ, ਜਦੋਂ ਇਕ ਧੜੇ ਦੇ ਕੁਝ ਵਿਅਕਤੀਆਂ ਨੇ ਦੂਜੇ ਧੜੇ ਦੇ 2 ਵਿਅਕਿਆਂ ਨੂੰ ਪਿੰਡ ਭੋਪਰ ‘ਚ ਧੋਖੇ ਨਾਲ ਬੁਲਾ ਕੇ ਕੁੱਟਮਾਰ ਕਰ ਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਇਸ ਹਮਲੇ ਦੌਰਾਨ ਇੱਕ ਵਿਅਕਤੀ ਮੰਗਤ ਰਾਮ ਪੁੱਤਰ ਮੋਹਨ ਲਾਲ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਜ਼ਖਮੀ ਮੰਗਤ ਰਾਮ ਦੇ ਭਰਾ ਅਮਨ ਅਤੇ ਚਾਚੀ ਬਲਵਿੰਦਰ ਕੌਰ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੇ ਬੱਚਿਆਂ ਦਾ ਹਮਲਾਵਰਾਂ ‘ਚੋਂ ਇਕ ਦੇ ਪਰਿਵਾਰ ਦੇ ਬੱਚਿਆਂ ਨਾਲ ਝਗੜਾ ਹੋਇਆ ਸੀ। ਪਰ ਉਦੋਂ ਮਾਮਲਾ ਖਤਮ ਹੋ ਗਿਆ ਸੀ। ਪਰ ਦੂਜਾ ਪਰਿਵਾਰ ਦੇ ਲੋਕ ਆਪਣੇ ਮਨ ਵਿੱਚ ਇਸ ਘਟਨਾ ਦੀ ਰੰਜਿਸ਼ ਰੱਖ ਰਹੇ ਸਨ।ਕੱਲ੍ਹ ਦੂਜੇ ਧੜੇ ਦੇ ਕੁਝ ਵਿਅਕਤੀਆਂ ਨੇ ਆਪਣੇ ਢਾਬੇ ’ਤੇ ਕੰਮ ਕਰਦੇ ਇੱਕ ਮੁਲਾਜ਼ਮ ਨੂੰ ਫੋਨ ਕਰ ਕੇ ਪਰਿਵਾਰ ਦੇ ਲੜਕਿਆਂ ਅਮਨ ਅਤੇ ਮੰਗਤਰਾਮ ਨੂੰ ਪਿੰਡ ਭੋਪਰ ਕੋਲ ਬੁਲਾਇਆ। ਜਦੋਂ ਢਾਬੇ ਨੇੜੇ ਪਹੁੰਚ ਕੇ ਉਹ ਢਾਬੇ ਤੇ ਕੰਮ ਕਰਨ ਵਾਲੇ ਕਰਮਚਾਰੀ ਨਾਲ ਗੱਲਬਾਤ ਕਰ ਰਹੇ ਸਨ ਤਾਂ, ਪਿੱਛੇ ਤੋਂ ਕਾਰ ‘ਚ ਸਵਾਰ 7-8 ਵਿਅਕਤੀ ਆਏ ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਅਮਨ ਨੇ ਦੱਸਿਆ ਕਿ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਮੰਗਤਰਾਮ ਹਮਲਾਵਰਾਂ ਤੋਂ ਬਚ ਨਾ ਸਕਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਕ੍ਰਿਕਟ ਬੈਟ ਨਾਲ ਮਾਰ ਕੁਟਾਈ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਉਸ ਨੂੰ ਮਰਿਆ ਸਮਝ ਕੇ ਹਮਲਾਵਰ ਉਸ ਨੂੰ ਉੱਥੇ ਹੀ ਛੱਡ ਕੇ ਦੌੜ ਗਏ। ਕੁਝ ਸਮੇਂ ਬਾਅਦ ਅਮਨ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਉਥੇ ਪਹੁੰਚ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਮੰਗਤਰਾਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸਬੰਧੀ ਜਦੋਂ ਐਸਐਚਓ ਸਦਰ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹਮਲੇ ਦੇ ਸ਼ਿਕਾਰ ਵਿਅਕਤੀ ਦੇ ਬਿਆਨ ਲੈ ਕੇ ਉਕਤ ਹਮਲਾਵਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share This Article
Leave a Comment

Leave a Reply

Your email address will not be published. Required fields are marked *