ਬਟਾਲਾ : ਪੰਜਾਬ ‘ਚ ਆਏ ਦਿਨ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀ ਰਹੀਆਂ ਹਨ। ਹਰ ਰੋਜ਼ ਹੋ ਰਹੀਆਂ ਲੁੱਟਾਂ ਖੋਹਾਂ ਦੇ ਨਾਲ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਮਾਮਲਾ ਬਟਾਲਾ ਤਹਿਸੀਲ ਦਾ ਹੈ ਜਿਥੇ ਪਾਰਕਿੰਗ ਦੇ ਅੰਦਰੋਂ ਮੋਟਰਸਾਈਕਲ ਚੋਰੀ ਕਰਦੇ ਚੋਰ ਨੂੰ ਪਾਰਕਿੰਗ ਕਰਮਚਾਰੀ ਨੇ ਰੰਗੇ ਹੱਥੀ ਫੜ ਲਿਆ।
ਜਿਸ ਤੋ ਬਾਅਦ ਉਕਤ ਕਰਮਚਾਰੀ ਨੇ ਬੱਸ ਅੱਡਾ ਬਟਾਲਾ ਪੁਲਿਸ ਚੌਂਕੀ ਨੂੰ ਸੁਚਿਤ ਕੀਤਾ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਚੋਰ ਬੇਹੋਸ਼ ਹੋ ਜਾਣ ਦਾ ਡਰਾਮਾ ਕਰਨ ਲੱਗ ਪਿਆ । ਅੱਗੋਂ ਪੁਲਿਸ ਵੀ ਕਿਹੜੀ ਘੱਟ ਸੀ ਉਕਤ ਚੋਰ ਨੂੰ ਮੋਢਿਆਂ ਉੱਤੇ ਚੁੱਕ ਕੇ ਪੁਲਿਸ ਚੌਂਕੀ ਲੈ ਗਈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ।