ਪੰਜਾਬ: ਸ਼ੱਕੀ ਹਲਾਤਾਂ ‘ਚ 28 ਸਾਲਾਂ ਨੌਜਵਾਨ ਦੀ ਖੇਤਾਂ ਵਿਚੋਂ ਮਿਲੀ ਲਾਸ਼, ਦੇਖੋਂ ਵੀਡਿਓ

kroshan257
2 Min Read

ਗੁਰਦਾਸਪੁਰ: ਬਟਾਲਾ ਨਜਦੀਕ ਨੈਸ਼ਨਲ ਹਾਈਵੇ ਦੇ ਕੋਲ ਪਿੰਡ ਬਹਾਦੁਰਪੁਰ ਦੇ ਖੇਤਾਂ ਵਿਚੋਂ ਸਵੇਰ ਸਾਰ 28 ਸਾਲਾਂ ਨੌਜਵਾਨ ਸਲੀਮ ਮਸੀਹ ਦੀ ਲਾਸ਼ ਮਿਲਣ ਤੇ ਦਹਿਸ਼ਤ ਭਰਿਆ ਮਾਹੌਲ ਬਣ ਗਿਆ। ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਬਟਾਲਾ ਪੁਲਿਸ ਟੀਮ ਦੇ ਵਲੋਂ ਲਾਸ਼ ਨੂੰ ਕਬਜ਼ੇ ਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਓਥੇ ਹੀ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੰਨੀ ਅਤੇ ਲਵਲੀ ਨੇ ਦੱਸਿਆ ਕਿ ਮ੍ਰਿਤਕ ਸਲੀਮ ਮਸੀਹ ਉਮਰ 28 ਸਾਲ ਵਿਆਹਿਆ ਹੋਇਆ ਹੈ। ਉਹਨਾਂ ਨੇ ਦੱਸਿਆ ਹੈ ਕਿ ਉਸਦੀ 2 ਸਾਲ ਦੀ ਇਕ ਬੱਚੀ ਵੀ ਹੈ ਅਤੇ ਪਿੰਡ ਕੰਗ ਦਾ ਰਹਿਣ ਵਾਲਾ ਹੈ।

ਓਹਨਾ ਦਸਿਆ ਕਿ ਸਲੀਮ ਮਸੀਹ ਕਲ ਸ਼ਾਮ ਦਾ ਹੀ ਆਪਣੀ ਸਕੂਟਰੀ ਤੇ ਘਰੋਂ ਨਿਕਲਿਆ ਸੀ ਪਰ ਸਾਰੀ ਰਾਤ ਘਰ ਵਾਪਸ ਨਹੀਂ ਆਇਆ। ਉਹਨਾਂ ਨੂੰ ਸਵੇਰੇ ਘਟਨਾ ਦਾ ਪਤਾ ਚਲਿਆ ਕਿ ਉਸਦੀ ਲਾਸ਼ ਪਿੰਡ ਬਹਾਦੁਰ ਪੁਰ ਦੇ ਖੇਤਾਂ ਵਿੱਚ ਪਈ ਹੋਈ ਹੈ। ਓਹਨਾ ਦਸਿਆ ਕਿ ਲਾਸ਼ ਤੇ ਕੀਤੇ ਵੀ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚਲ ਪਾਏਗਾ। ਓਥੇ ਹੀ ਚਸ਼ਮਦੀਦ ਰਣਜੀਤ ਸਿੰਘ ਨੇ ਦਸਿਆ ਕਿ ਸਵੇਰੇ ਜਦੋ ਉਹ ਆਪਣੇ ਖੇਤਾਂ ਵਿਚ ਆਏ ਤਾਂ ਦੇਖਿਆ ਕਿ ਇਕ ਸਕੂਟਰੀ ਦੇ ਕੋਲ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ, ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਓਥੇ ਹੀ ਪੁਲਿਸ ਦੇ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਸਕੂਟਰੀ ਦੇ ਕਾਗਜ਼ਾਤ ਤੋਂ ਹੋਈ ਹੈ। ਪਰਿਵਾਰ ਨੂੰ ਬੁਲਾਇਆ ਗਿਆ ਹੈ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚਲ ਪਾਏਗਾ ਬਾਕੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share This Article
Leave a Comment

Leave a Reply

Your email address will not be published. Required fields are marked *