ਗੁਰਦਾਸਪੁਰ/ ਜਸਵਿੰਦਰ ਬੇਦੀ : ਦਿੱਲੀ ਵਿੱਚ ਆਪ ਆਗੂ ਸੰਜੇ ਸਿੰਘ ਉਪਰ ਈਡੀ ਦੀ ਕਾਰਵਾਈ ਵਿਰੁੱਧ ਗੁਰਦਾਸਪੁਰ ਦੇ ਡਾਕ ਖਾਣੇ ਵਿਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਮਨ ਬਹਿਲ ਅਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਮੌਦੀ ਸਰਕਾਰ ਦੇ ਵਿਰੋਧ ਰੌਸ਼ ਪ੍ਰਦਰਸ਼ਨ ਕਰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਇਸ ਸੰਬਧੀ ਆਪ ਪਾਰਟੀ ਦੇ ਨੇਤਾ ਨੇ ਕਿਹਾ ਕਿ ਇੰਡੀਅਨ ਅਲਾਇੰਸ ਅਤੇ 2024 ਦੀਆ ਚੌਣਾ ਦੀ ਬੋਖਲਾਹਟ ਵਿੱਚ ਕੇਂਦਰ ਸਰਕਾਰ ਜਾਣਬੁਝ ਕੇ ਆਪ ਆਗੂਆ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਸ ਦੇ ਵਿਰੋਧ ਵਿਚ ਫਿਲਹਾਲ,ਅੱਜ ਪੰਜਾਬ ਭਰ ਵਿਚ ਰੌਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੇਕਰ ਕੇਂਦਰ ਸਰਕਾਰ ਆਪਣੀਆ ਹਰਕਤਾ ਤੋ ਬਾਝ ਨਾ ਆਈ ਤਾ ਜਲਦ ਹੀ ਦਿੱਲੀ ਵਿਚ ਵੀ ਪ੍ਰਦਰਸ਼ਨ ਕੀਤਾ ਜਾਵੇਗਾ।