ਪੰਜਾਬ : 2 ਧਿਰਾਂ ਚ ਹੋਇਆ ਝਗੜਾ ਦੋਰਾਨ ਨੌਜਵਾਨਾਂ ਦੀ ਦਾਤਰ ਨਾਲ ਧਮਕੀ ਦਿੰਦਿਆ ਦੀ ਵੀਡੀਓ ਹੋਈ ਵਾਇਰਲ

kroshan257
1 Min Read

ਬਟਾਲਾ : ਜਿਲੇ ਦੇ ਨਜਦੀਕੀ ਪਿੰਡ ਧੁੱਪਸੜੀ ਚ ਦੋ ਧਿਰਾਂ ਦਰਮਿਆਨ ਗਲੀ ਵਿੱਚ ਗਾਲੀ-ਗਲੋਚ ਤੋਂ ਹੋਏ ਝਗੜੇ ਦੌਰਾਨ ਦੋ ਔਰਤਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸੇ ਝਗੜੇ ਦੌਰਾਨ ਇਕ ਧਿਰ ਦੇ ਨੌਜਵਾਨਾਂ ਵਲੋਂ ਦਾਤਰ ਲਹਿਰਾਂ ਕੇ ਧਮਕੀ ਦਿੰਦਿਆ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੁੰਦੀ ਨਜਰ ਆ ਰਹੀ ਹੈ। ਦੂਜੇ ਪਾਸੇ ਜ਼ਖਮੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਬਟਾਲਾ ਦਾਖਿਲ ਕਰਵਾਇਆ ਗਿਆ ਹੈ। ਇਸ ਦੌਰਾਨ ਜ਼ਖਮੀ ਮਹਿਲਾ ਰਜੋ ਅਤੇ ਇਸ ਝਗੜੇ ਦੀ ਚਸ਼ਮਦੀਦ ਸੋਫੀਆ ਨੇ ਦੱਸਿਆ ਕਿ ਪਿੰਡ ਦੀ ਗਲੀ ਵਿੱਚ ਪਿੰਡ ਦੇ ਹੀ ਕੁਝ ਨੌਜਵਾਨ ਸ਼ਰਾਬ ਪੀ ਕੇ ਰੌਲਾ ਰੱਪਾ ਪਾ ਰਹੇ ਸੀ।

ਜਦੋਂ ਉਹਨਾਂ ਨੇ ਬਾਹਰ ਨਿਕਲ ਕੇ ਨੌਜਵਾਨਾਂ ਨੂੰ ਰੋਕਿਆ ਤਾਂ ਉਹਨਾਂ ਵਲੋਂ ਜਾਤੀਵਾਦਕ ਸ਼ਬਦ ਬੋਲਦੇ ਹੋਏ ਦਾਤਰਾਂ ਤੇ ਡਾਂਗਾਂ ਨਾਲ ਸਾਡੇ ਤੇ ਹਮਲਾ ਕਰ ਦਿੱਤਾ। ਪੀੜਤ ਦੇ ਅਰੋਪ ਹਨ ਕਿ ਉਹਨਾਂ ਦੇ ਕਪੜੇ ਫਾੜ ਦਿੱਤੇ ਗਏ। ਇਸ ਦੌਰਾਨ ਪਿੰਡ ਵਾਸੀਆਂ ਨੇ ਓਹਨਾਂ ਨੂੰ ਬਚਾਇਆ। ਹੁਣ ਜ਼ਖਮੀ ਪਰਿਵਾਰ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਓਥੇ ਹੀ ਸਿਵਲ ਹਸਪਤਾਲ ਦੀ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਝਗੜੇ ਦੌਰਾਨ ਜ਼ਖਮੀ ਹੋਈਆਂ ਦੋ ਔਰਤਾਂ ਇਲਾਜ ਲਈ ਦਾਖਿਲ ਹੋਈਆਂ ਹਨ। ਪੁਲਿਸ ਨੂੰ ਇਤਲਾਹ ਦੇ ਦਿੱਤੀ ਬਾਕੀ ਇਹਨਾਂ ਦੀ ਐਮ ਐਲ ਆਰ ਬਣਾ ਦਿੱਤੀ ਗਈ ਹੈ।

Share This Article
Leave a Comment

Leave a Reply

Your email address will not be published. Required fields are marked *