ਜਲੰਧਰ, ENS: ਪੰਜਾਬ ਦੀ ਕਨੂੰਨ ਵਿਵਸਥਾ ਰੱਬ ਦੇ ਆਸਰੇ ਚੱਲ ਰਹੀ ਹੈ। ਰੋਜ਼ਾਨਾ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਵਾਰਦਾਤ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ। ਅੱਜ ਰਸਤੇ ਵਿੱਚ ਜਾ ਰਹੀ ਇੱਕ ਔਰਤ ਨੂੰ ਖੋਹਬਾਜਾਂ ਵਲੋਂ ਰਿਵਾਲਵਰ ਦਿਖਾ ਕੇ ਉਸ ਤੋਂ ਨਗਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਬਾਅਦ ਵਿੱਚ ਜੰਮੂ ਨੈਸ਼ਨਲ ਹਾਈਵੇ ਤੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਰਿਵਾਲਵਾਰ ਦਿਖਾ ਕੇ ਨਗਦੀ ਖੋ ਕੇ ਚੋਰ ਫ਼ਰਾਰ ਹੋਏ।
ਜਿਸ ਤਰ੍ਹਾਂ ਰੋਜ਼ ਇਹ ਵਾਰਦਾਤਾਂ ਹੋ ਰਹੀਆਂ ਹਨ। ਸ਼ਹਿਰ ਵਾਸੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਤੰਗ ਆ ਚੁੱਕੇ ਹਨ। ਜੇਕਰ ਇਸ ਤਰਾਂ ਦੀਆਂ ਵਾਰਦਾਤਾਂ ਨਾ ਰੁਕਿਆ ਤਾਂ ਲੋਕਾਂ ਵਲੋਂ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ।