ਪਠਾਨਕੋਟ: ਜੁਗਿਆਲ ਲਿੰਕ ਸੜਕ ਤੇ ਵਾਪਰੇ ਇੱਕ ਹਾਦਸੇ ‘ਚ ਕਾਰ ਚਾਲਕ ਮਹਿਲਾ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਮੁਤਾਬਿਕ ਮਾਰੂਤੀ ਸਿਲੇਰੀਓ ਕਾਰ ਨੰਬਰ ਪੀ ਬੀ – ਏ ਡੀ- 0146 ਜੁਗਿਆਲ ਤੋਂ ਪੰਗੋਲੀ ਚੌਂਕ ਵੱਲ ਆ ਰਹੀ ਸੀ । ਜਿਵੇਂ ਹੀ ਕਾਰ ਪਿੰਡ ਜੰਦਰਾਈ ਉਪਰਲੀ ਦੇ ਤਿੱਖੇ ਮੋੜ ਤੇ ਪਹੁੰਚੀ ਤਾਂ ਕਾਰ ਚਾਲਕ ਮਹਿਲਾ ਤੋਂ ਕਾਰ ਬੇਕਾਬੂ ਹੋ ਗਈ ਅਤੇ ਕਾਰ ਪਲਟੀਆਂ ਖਾਂਦੀ ਹੋਈ ਖੇਤਾਂ ਵਿੱਚ ਜਾ ਡਿੱਗੀ।
ਇਸ ਹਾਦਸੇ ਚ ਕਾਰ ਦੇ ਅੱਗੇ ਜਾ ਰਹੇ ਮੋਟਰਸਾਈਕਲ ਚਾਲਾਕ ਬਾਲ – ਬਾਲ ਬਚ ਗਏ ਅਤੇ ਮੌਕੇ ਤੇ ਛੱਡ ਕੇ ਭੱਜ ਗਏ । ਮੌਕੇ ਤੇ ਮੌਜੂਦ ਰਾਹਗੀਰਾਂ ਨੇ ਮਹਿਲਾ ਨੂੰ ਕਾਰ ਵਿੱਚੋਂ ਕੱਢਿਆ ਤੇ ਹਸਪਤਾਲ਼ ਲੈ ਗਏ । ਕਾਰ ਚਾਲਕ ਮਹਿਲਾ ਦੇ ਸਿਰ ਤੇ ਗੰਭੀਰ ਸੱਟ ਲਗਿਆ।